ਬੰਦ ਕਰੋ

ਇਤਿਹਾਸ

ਮਾਨਸਾ

ਮਾਨਸਾ ਜ਼ਿਲ੍ਹਾ 13 ਅਪ੍ਰੈਲ 1992 ਨੂੰ ਹੋਂਦ ਵਿੱਚ ਆਇਆ ,ਜੋ ਕਿ ਪਹਿਲਾਂ ਬਠਿੰਡਾ ਦਾ ਹਿੱਸਾ ਸੀ । ਮਾਨਸਾ ਜ਼ਿਲ੍ਹਾ ਖੇਤਰ ਅਤੇ ਵਸੋਂ ਪੱਖੋਂ ਛੋਟਾ ਜ਼ਿਲ੍ਹਾ ਹੈ । ਇਹ ਜ਼ਿਲ੍ਹਾ ਬਠਿੰਡਾ -ਜੀਂਦ -ਦਿੱਲੀ ਰੇਲਵੇ ਲਾਇਨ ਅਤੇ ਬਰਨਾਲਾ -ਸਰਦੂਲਗੜ੍ਹ -ਸਿਰਸਾ ਰੋਡ ਉੱਪਰ ਸਥਿਤ ਹੈ ।

ਇਹ ਨਗਰ ਭਾਈ ਗੁਰਦਾਸ ਜੀ ਦੁਆਰਾ ਹੋਂਦ ਵਿੱਚ ਆਇਆ ,ਜੋ ਕਿ ਪਿੰਡ ਧਿੰਗੜ ਜ਼ਿਲ੍ਹਾ ਮਾਨਸਾ ਤੋਂ ਆਏ ਸਨ । ਉਹਨਾਂ ਦਾ ਵਿਆਹ ਧਾਲੀਵਾਲ ਜੱਟ ਸਿੱਖ ਲੜਕੀ ਨਾਲ ਹੋਇਆ ਦੱਸਿਆ ਜਾਂਦਾ ਹੈ । ਇੱਕ ਵਾਰ ਉਹ ਆਪਣੇ ਸੁਹਰਾ ਘਰ ਆਪਣੀ ਪਤਨੀ ਨੂੰ ਲੈਣ ਗਏ , ਪਰ ਉਹਨਾਂ ਨੇ ਭੇਜਣ ਤੋਂ ਇਨਕਾਰ ਕਰ ਦਿੱਤਾ । ਇਸ ਕਰਕੇ ਭਾਈ ਗੁਰਦਾਸ ਆਪਣੇ ਸੁਹਰਾ ਘਰ ਅੱਗੇ ਬੈਠ ਕੇ ਤਪੱਸਿਆ ਕਰਨ ਲੱਗ ਪਏ । ਕੁਝ ਸਮੇ ਬਾਅਦ ਉਹਨਾਂ ਦੇ ਸੁਹਰਾ ਘਰ ਵਾਲੇ ਆਪਣੀ ਲੜਕੀ ਨੂੰ ਭਾਈ ਗੁਰਦਾਸ ਜੀ ਨਾਲ ਤੋਰਨ ਲਈ ਸਹਿਮਤ ਹੋ ਗਏ । ਪਰ ਉਸਨੇ ਇਹ ਆਖ ਕੇ ਇਨਕਾਰ ਕਰ ਦਿੱਤਾ ਕਿ ਉਹ ਹੁਣ ਸੰਸਕਾਰਿਕ ਝੰਜਟ ਤੋਂ ਮੁਕਤ ਹੋ ਗਿਆ ਹੈ । ਉਸ ਤੋਂ ਬਾਅਦ ਵਿੱਚ ਉਸ ਦੀ ਸਮਾਧ ਬਣਾਈ ਗਈ, ਜਿੱਥੇ ਹਰ ਸਾਲ ਮਾਰਚ ਅਪ੍ਰੈਲ ਮਹੀਨੇ ਵਿੱਚ ਬਹੁਤ ਵੱਡਾ ਮੇਲਾ ਲਗਦਾ ਹੈ । ਲੋਕ ਵੱਡੀ ਗਿਣਤੀ ਵਿੱਚ ਮੇਲਾ ਵੇਖਣ ਆਉਂਦੇ ਹਨ, ਗੁੜ ਤੇ ਲੱਡੂ ਉਨ੍ਹਾਂ ਦੀ ਸਮਾਧ ਤੇ ਅਰਪਿਤ ਕਰਦੇ ਹਨ।

ਬੁਢਲਾਡਾ

ਬੁੱਢਾ ਅਤੇ ਲਾਡਾ ਦੋ ਸਕੇ ਭਰਾ ਸਨ ।ਜੋ ਖੱਤਰੀ ਜਾਤ ਨਾਲ ਸਬੰਧ ਰਖਦੇ ਸਨ। ਇਹਨਾ ਦੋਨਾ ਭਰਾਵਾਂ ਦੇ ਨਾਮ ਤੇ ਇਸ ਸ਼ਹਿਰ ਦਾ ਨਾਮ ਪਿਆ। ਇਥੋ ਦੀ ਕੁਝ ਜਨਸ਼ੰਖਿਆ ਮਜਹਬੀ ਤੇ ਚਮਾਰਾ ਦੀ ਸੀ ।ਇਹ ਕੈਥਲ ਸੂਬੇ ਦਾ ਹਿੱਸਾ ਸੀ। ਕੈਥਲ ਸੂਬੇ ਦੇ ਰਾਜਾ ਨੇ 1857 ਦੀ ਬਗਾਬਤ ਦੇ ਦੌਰਾਨ ਬ੍ਰਿਟਿਸ਼ ਸਰਕਾਰ ਦੀ ਮਦਦ ਨਹੀ ਕੀਤੀ। ਸੋ ਬ੍ਰਿਟਿਸ਼ ਸਰਕਾਰ ਨੇ ਇਸ ਰਾਜ ਨੂੰ ਹੜੱਪ ਲਿਆ।ਕੁਝ ਸਮੇ ਬਾਅਦ ਇਹ ਕਰਨਾਲ ਨਾਲ ਮਿਲ ਗਿਆ।ਇਹ ਪੂਰਵੀ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਸੀ। ਇਹ ਸਭ ਤੋਂ ਵੱਡਾ ਭਰਤੀ ਦਾ ਸਥਾਨ ਸੀ ਜਿਹੜਾ ਭਾਰਤ ਦੇ ਰੋਹਤਕ ਦਾ ਹਿੱਸਾ ਸੀ। ਮੰਨਿਆ ਪ੍ਰਮੰਨਿਆ ਅਸ਼ੋਕ ਚੱਕਰ ਸਨਮਾਨ ਚਿਨ੍ਹ ਹੌਲਦਾਰ ਜੋਗਿੰਦਰ ਸਿੰਘ ਨੂ ਦਿੱਤਾ ਗਿਆ,ਜਿਹੜਾ ਕਿ ਬੁਢਲਾਡਾ ਵੱਲੋਂ ਭਰਤੀ ਕੀਤਾ ਗਿਆ ਸੀ। 

ਸਰਦੂਲਗੜ੍ਹ

ਇਸ ਦਾ ਪੁਰਾਣਾ ਨਾਮ ਰੋੜੀ ਧੁੰਦਲ ਸੀ। ਅਜਾਦੀ ਤੋ ਪਹਿਲਾਂ ਇਹ ਪਟਿਆਲਾ ਰਿਆਸਤ ਦਾ ਹਿੱਸਾ ਸੀ। ਮਹਾਰਾਜਾ ਪਟਿਆਲਾ ਦਾ ਪੁੱਤਰ ਇੱਥੇ ਸ਼ਿਕਾਰ ਕਰਨ ਆਇਆ ਸੀ। ਇੱਥੇ ਮਹਾਰਾਜਾ ਪਟਿਆਲਾ ਦਾ ਕਿਲ੍ਹਾ ਹੈ ਜਿਥੇ ਹੁਣ ਪੁਲਿਸ ਦਫ਼ਤਰ ਬਣਾ ਦਿੱਤਾ ਗਿਆ ਹੈ । ਸਰਦੂਲਗੜ੍ਹ ਦਾ ਨਾਮ ਸਰਦਾਰ ਸਰਦੂਲ ਸਿੰਘ ਜਿਹੜੇ ਕੇ ਰੋੜੀ ਧੁੰਦਲ ਦੇ ਰਹਿਣ ਵਾਲੇ ਸਨ, ਉਹਨਾਂ ਦੇ ਨਾਮ ਤੋਂ ਲਿਆ ਗਿਆ ਹੈ।