ਬੰਦ ਕਰੋ

ਕਿਵੇਂ ਪਹੁੰਚੀਏ

ਮਾਨਸਾ ਹਵਾਈ, ਰੇਲ ਅਤੇ ਸੜਕ ਰਾਹੀ ਬਾਕੀ ਦੇਸ਼ ਦੇ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ, ਜੇਕਰ ਤੁਸੀ ਮਾਨਸਾ ਦੀ ਯਾਤਰਾ ਕਰਨਾ ਚਹੁੰਦੇ ਹੋ ਤਾਂ ਤੁਸੀ ਹੇਠ ਲਿਖੇ ਤਰੀਕਿਆ ਰਾਹੀ ਮਾਨਸਾ ਵਿਖੇ ਪਹੁੰਚ ਸਕਦੇ ਹੋ:

ਹਵਾਈ ਸਫਰ ਰਾਹੀ

ਬਠਿੰਡਾ ਹਵਾਈ ਅੱਡਾ ਇੱਥੋ 60 ਕਿ.ਮੀ. ਦੀ ਦੂਰੀ ਤੇ ਸਥਿਤ ਹੈ

ਰੇਲ ਰਾਹੀ

ਮਾਨਸਾ ਵਿੱਚ ਰੇਲਵੇ ਸਟੇਸ਼ਨ ਸਥਿਤ ਹੈ ਜੋ ਕਿ ਉੱਤਰੀ ਰੇਲਵੇ ਵਿੱਚ ਆਉਂਦਾ ਹੈ ਅਤੇ ਮਾਨਸਾ ਤੋਂ ਸਿੱਧੀ ਰੇਲ ਸੇਵਾ ਦਿੱਲੀ, ਮੁੰਬਈ, ਹਾਵੜਾ, ਡਿਬਰੂਗੜ੍ਹ, ਬਠਿੰਡਾ, ਸ੍ਰੀ ਗੰਗਾਨਗਰ, ਲਾਲਗੜ੍ਹ, ਅਤੇ ਫਿਰੋਜਪੁਰ ਲਈ ਉਪਲਬਧ ਹੈ।

ਸੜਕ ਰਾਹੀ

ਮਾਨਸਾ ਸੜਕ ਰਾਹੀ ਸਿਰਸਾ(ਹਰਿਆਣਾ), ਬਠਿੰਡਾ, ਬਰਨਾਲਾ, ਪਟਿਆਲਾ, ਨਾਲ ਜੁੜਿਆ ਹੋਇਆ ਹੈ। ਸਿੱਧੀ ਬੱਸ ਸੇਵਾ ਏ.ਸੀ. ਅਤੇ ਨਾਨ ਏ.ਸੀ.  ਸਿਰਸਾ, ਚੰਡੀਗੜ੍ਹ, ਬਠਿੰਡਾ, ਪਟਿਆਲਾ ਵੱਲ ਨੂੰ ਜਾਣ ਅਤੇ ਆਉਣ ਲਈ ਉਪਲਬਧ ਹੈ। ਸਿਰਸਾ ਮਾਨਸਾ ਤੋਂ 70 ਕਿਲੋਮੀਟਰ, ਬਠਿੰਡਾ 60 ਕਿਲੋਮੀਟਰ, ਚੰਡੀਗੜ੍ਹ 180 ਕਿਲੋਮੀਟਰ, ਪਟਿਆਲਾ 108 ਕਿਲੋਮੀਟਰ ਦੂਰੀ ਤੇ ਸਥਿਤ ਹੈ।