ਬੰਦ ਕਰੋ

ਜ਼ਿਲ੍ਹੇ ਬਾਬਤ

ਮਾਨਸਾ ਜ਼ਿਲ੍ਹਾ 13 ਅਪ੍ਰੈਲ 1992 ਨੂੰ ਹੋਂਦ ਵਿੱਚ ਆਇਆ ,ਜੋ ਕਿ ਪਹਿਲਾਂ ਬਠਿੰਡਾ ਦਾ ਹਿੱਸਾ ਸੀ । ਮਾਨਸਾ ਜ਼ਿਲ੍ਹਾ ਖੇਤਰ ਅਤੇ ਵਸੋਂ ਪੱਖੋਂ ਛੋਟਾ ਜ਼ਿਲ੍ਹਾ ਹੈ । ਇਹ ਜ਼ਿਲ੍ਹਾ ਬਠਿੰਡਾ -ਜੀਂਦ -ਦਿਲੀ ਰੇਲਵੇ ਲਾਇਨ ਅਤੇ ਬਰਨਾਲਾ -ਸਰਦੁਲਗੜ -ਸਿਰਸਾ ਰੋਡ ਊਪਰ ਸਥਿਤ ਹੈ ।

ਮਾਨਸਾ ਪੰਜਾਬ ਦੀ ਕਪਾਹ ਪੱਤੀ ਵਿੱਚ ਸਥਿਤ ਹੈ । ਇਸ ਕਰਕੇ ਇਸਨੂੰ ਚਿੱਟੇ ਸੋਨੇ ਦਾ ਇਲਾਕਾ ਕਿਹਾ ਜਾਂਦਾ ਹੈ। ਅਸਲ ਵਿੱਚ ਖੇਤੀਬਾੜੀ ਇਸ ਜ਼ਿਲ੍ਹੇ ਦੀ ਆਰਥਿਕਤਾ ਦਾ ਮੁੱਖ ਆਧਾਰ ਹੈ। ਇਥੋਂ ਦੇ ਲੋਕ ਪੰਜਾਬੀ ਬੋਲਦੇ ਹਨ ਅਤੇ ਪੰਜਾਬ ਦੀ ਮਾਲਵਾ ਪੱਟੀ ਦੇ ਸਭਿਆਚਾਰ ਵਿੱਚ ਰੰਗੇ ਹੋਏ ਹਨ। ਉਦਯੋਗ ਪੱਖੋਂ ਇਹ ਜ਼ਿਲ੍ਹਾ ਕਾਫੀ ਪਿਛੇ ਹੈ, ਪਰ ਕੁਝ ਉਦਯੋਗ ਹੁਣ ਇਸ ਜ਼ਿਲ੍ਹੇ ਵਿੱਚ ਵਿਕਸਿਤ ਹੋ ਰਹੇ ਹਨ।

ਕਲਾਸ ‘ਏ’ ਮਿਉਨਿਸਿਪਲ ਕਮੇਟੀ 1952 ਤੋੰ ਇਸ ਸ਼ਹਿਰ ਵਿੱਚ ਕਮ ਕਰ ਰਹੀ ਹੈ।

ਮੁੱਖ ਕਸਬੇ ਅਤੇ ਸ਼ਹਿਰ

ਬੁਢਲਾਡਾ:

ਬੁਢਲਾਡਾ ਸ਼ਹਿਰ ਮਾਨਸਾ ਤੋਂ 22 ਕਿਲੋਮੀਟਰ ਅਤੇ  ਬਠਿੰਡਾ ਤੋ 70 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਬਠਿੰਡਾ ਦਿੱਲੀ ਰੇਲਵੇ ਲਾਇਨ ਓਪਰ ਸਥਿਤ ਹੈ। 13 -4 -1992 ਨੂੰ ਇਹ ਸ਼ਹਿਰ ਨੂ ਸਬ ਡਿਵੀਜਨ ਬਣਾਇਆ ਗਿਆ।

ਸਰਦੂਲਗੜ:

ਜਦੋ ਤਹਿਸੀਲ ਹੇੱਡ ਕੁਆਰਟਰ ਸਰਦੂਲਗੜ ਤੋ ਝੁਨੀਰ ਬਦਲ ਦਿੱਤਾ ਤਾ 1993 ਵਿਚ ਇਸਨੂ ਬਲਾਕ ਦਾ ਦਰਜਾ ਮਿਲਿਆ ਸੀ। ਛੇਤੀ ਹੀ ਇਥੇ ਗ੍ਰਾਮ ਪੰਚਾਇਤ ਬਣ ਗਈ ।12 -12 -1996 ਨੂ ਇਹ ਨਗਰ ਪੰਚਾਇਤ ਵਿਚ ਤਬਦੀਲ ਹੋ ਗਿਆ।