ਬੰਦ ਕਰੋ

ਗਊਸ਼ਾਲਾ ਖੋਖਰ ਕਲਾਂ

ਮਾਨਸਾ ਵਿੱਚ ਬਣਾਈ ਗਈ ਗਊਸਾਲਾ ਇੱਕ ਵਧੀਆ ਖਿੱਚ ਦੇ ਕੇਂਦਰ ਵਜੋਂ ਪਸੰਦ ਕੀਤਾ ਜਾਣ ਵਾਲੀ ਸਥਾਨ ਬਣਦੀ ਜਾ ਰਹੀ ਹੈ। ਇਸ ਵਿੱਚ ਸੈਕੜੇ ਗਾਵਾਂ ਰੱਖੀਆ ਗਈਆ ਹਨ। ਇਸ ਵਿੱਚ ਇੱਕ ਸੁੰਦਰ ਪਾਰਕ ਅਤੇ ਲੇਕ ਬਣਾਈ ਗਈ ਹੈ ਇਸ ਦੇ ਨਾਲ ਹੀ ਇਸ ਵਿੱਚ ਬੱਚਿਆ ਲਈ ਕੁਝ ਝੂਲੇ ਅਤੇ ਇੱਕ ਮੰਦਰ ਵੀ ਸਥਿਤ ਹੈ। ਇਹ ਗਊਸਾਲਾ ਪਿੰਡ ਖੋਖਰ ਕਲਾਂ ਵਿੱਚ ਸਥਿਤ ਹੈ ਜੋ ਕਿ ਮਾਨਸਾ ਸ਼ਹਿਰ ਤੋਂ 7-8 ਕਿਲੋਮੀਟਰ ਤੇ ਸਥਿਤ ਹੈ। ਇਹ ਸਥਾਨ ਸੱਭਿਆਚਾਰ ਨਾਲ ਜੋੜਦਾ ਹੈ ਅਤੇ ਇਥੇ ਜਾ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਇਹ ਹਰ ਉਮਰ ਦੇ ਵਿਅਕਤੀ ਲਈ ਕੁਝ ਨਾ ਕੁਝ ਪੇਸ਼ ਕਰਦਾ ਹੈ।

ਫ਼ੋਟੋ ਗੈਲਰੀ

  • ਖੋਖਰ ਕਲਾਂ
  • ਖੋਖਰ ਕਲਾਂ
  • ਖੋਖਰ ਕਲਾਂ

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

ਬਠਿੰਡਾ ਹਵਾਈ ਅੱਡਾ ਮਾਨਸਾ ਤੋਂ 60 ਕਿ.ਮੀ. ਦੀ ਦੂਰੀ ਤੇ ਸਥਿਤ ਹੈ।

ਰੇਲਗੱਡੀ ਰਾਹੀਂ

ਮਾਨਸਾ ਰੇਲਵੇ ਸਟੇਸ਼ਨ 8 ਕਿ.ਮੀ. ਦੀ ਦੂਰੀ ਤੇ ਸਥਿਤ ਹੈ।

ਸੜਕ ਰਾਹੀਂ

ਇਹ ਸਥਾਨ ਮਾਨਸਾ ਬੱਸ ਸਟੈਂਡ ਤੋਂ 7-8 ਕਿਲੋਮੀਟਰ ਦੂਰ ਹੈ। ਮਾਨਸਾ ਤੋਂ ਸਿਰਸਾ 70 ਕਿਲੋਮੀਟਰ, ਬਠਿੰਡਾ 60 ਕਿਲੋਮੀਟਰ, ਚੰਡੀਗੜ੍ਹ 180 ਕਿਲੋਮੀਟਰ, ਪਟਿਆਲਾ 108 ਕਿਲੋਮੀਟਰ ਦੂਰੀ ਤੇ ਸਥਿਤ ਹੈ।